Sarkare : Harf Cheema (Official Song) New Punjabi Song 2020 | GeetMP3

Sarkare : Harf Cheema (Official Song) New Punjabi Song 2020 | GeetMP3



Punjabi Songs Lyrics - Sarkare : Harf Cheema

Song : Harf Cheema
Lyrics : Harf Cheema 
Music : Preet Singh
Poster : Garry Nawab 
Label : Geet MP3

ਪਾਕੇ ਵੋਟਾਂ ਗਲਤੀ ਕੀਤੀ
ਲਾਗੂ ਕਰਗੇ ਮਾਰੂ ਨੀਤੀ
ਉਧੜਿਆ ਮੰਜਾ ਸੁੱਕੀ ਰੋਟੀ
ਵਿਕ ਗਈ ਇੱਕ ਸੀ ਮੀਣੀ ਝੋਟੀ..

ਚਿੱਟੀ ਦਾੜ੍ਹੀ ਕਿਰਦੇ ਰੇਤੇ
ਦੁੱਖ ਜੱਟਾਂ ਦੇ ਕਿਹਨੂੰ ਚੇਤੇ
ਕੌਣ ਚੱਕੂਗਾ ਗਿੱਲੀ ਜ਼ੀਰੀ
ਗੱਲਾਂ ਕਰਦੇ ਜੱਟ ਤੇ ਸੀਰੀ
ਗੱਲਾਂ ਕਰਦੇ ਜੱਟ ਦੇ ਸੀਰੀ..

ਤੇਰਾ ਵਾਹ ਪਿਆ ਏ!
ਤੈਨੂੰ ਦੱਸਾਂਗੇ!

ਹੱਕਾਂ 'ਤੇ ਵੀ ਜ਼ੋਰ ਦੇ ਲਈਏ
ਬੜਾ ਹੈ ਦੇ ਲਿਆ ਬੜਕਾਂ 'ਤੇ
ਰੋਜ਼-ਰੋਜ਼ ਨਈਂ ਉੱਠਦੀਆਂ ਲਹਿਰਾਂ
ਆਜੋ ਮੁੰਡਿਓ ਸੜਕਾਂ 'ਤੇ

ਢਿੱਡ ਭਰਦੇ ਨਹੀਂ ਜੁਆਕਾਂ ਦੇ
ਤੇਰੇ ਰੋਜ਼-ਰੋਜ਼ ਦੇ ਲਾਰੇ ਨੀ..

ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ
ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ..

ਵੋਟਾਂ-ਵਾਟਾਂ ਲੈ ਲੂ ਕੇ
ਪੰਜ ਸਾਲ ਨਾ ਲੱਭਦੇ ਆਗੂ ਨੀ
ਜਿੰਨੀਆਂ ਵੀ ਮਾਰੂ ਨੀਤੀਆਂ ਨੇ
ਸੈਂਟਰ ਤੋਂ ਹੁੰਦੀਆਂ ਲਾਗੂ ਨੇ..

ਜਿਹੜੇ ਰਾਤ ਨੂੰ ਦੇਖੇ ਹੋਣੇ ਨੇ
ਹੁਣ ਦਿਨੇ ਦਿਸਣਗੇ ਤਾਰੇ ਨੀ
ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ
ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ..

ਸਾਲੇ ਨੌਕਰ ਸਮਝੀ ਬੈਠੇ ਨੇ
ਏਹ ਕਿਉਂ ਖੇਤਾਂ ਦੇ ਰਾਜਿਆਂ ਨੂੰ
ਪਿਛਲੇ ਵੀ ਜ਼ਖ਼ਮ ਹਰੇ ਹਲੇ
ਰੋਈਏ ਕੀ ਬਹਿਕੇ ਤਾਜ਼ਿਆਂ ਨੂੰ..

ਦੇਣਾ ਸਭ ਦਾ ਤੈਨੂੰ ਹਿਸਾਬ ਪਊ
ਜਿਹੜੇ ਆਖ ਖਾੜਕੂ ਮਾਰੇ ਨੀ
ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ
ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ..

ਵਿਕਾਊ ਨਹੀਂ ਜ਼ਮੀਰ ਸਾਡੇ
ਜਿਹੜਾ ਆਕੇ ਲਉਂ ਖਰੀਦ ਤੁਸੀਂ
ਸਾਡੇ ਤਾਂ ਭਗਤ ਸਰਾਭਿਆਂ ਨੂੰ
ਕਦੇ ਮੰਨਿਆਂ ਨਹੀਂ ਸ਼ਹੀਦ ਤੁਸੀਂ..

ਜਿਹੜਾ ਖੰਗਿਆ ਉਹਨੂੰ ਟੰਗਿਆ ਏ
ਕਦੇ ਪੜ ਲਈਂ ਸਾਡੇ ਬਾਰੇ ਨੀ..

ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ
ਤੇਰਾ ਵਾਹ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ


1 comment:

Powered by Blogger.